ਸੰਤ ਸੀਚੇਵਾਲ ਨੇ ਉਪ ਰਾਸ਼ਟਰਪਤੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

B11 NEWS
By -

 


ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੀ ਨੂੰ ਉਨ੍ਹਾਂ ਦੇ 71 ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੀ  ਲੰਮੀ ਉਮਰ ਅਤੇ ਸਿਹਤਯਾਬੀ  ਦੀ ਕਾਮਨਾ ਕੀਤੀ।ਸੰਤ ਸੀਚੇਵਾਲ  ਅੱਜ ਸ਼੍ਰੀ ਧਨਖੜ ਜੀ ਦੀ ਸਰਕਾਰੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ।


ਇਸ ਮੌਕੇ ਸੰਤ ਸੀਚੇਵਾਲ  ਨੇ ਉਪ-ਰਾਸਟਰਪਤੀ ਜੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਾਫ ਕੀਤੀ ਬਾਬੇ ਨਾਨਕ ਦੀ ਵੇਈਂ ਦੀ ਖੂਬਸੂਰਤ ਤਸਵੀਰ ਭੇਂਟ ਕੀਤੀ।ਇਸ ਸੰਖੇਪ ਮੁਲਾਕਾਤ ਦੌਰਾਨ ਦੇਸ਼ ਤੇ ਦੁਨੀਆਂ ਦੇ ਵਿਗੜ ਰਹੇ ਵਾਤਾਵਰਣ ਬਾਰੇ ਹੀ ਗੱਲਬਾਤ ਹੁੰਦੀ ਰਹੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੇ ਉਪ-ਰਾਸ਼ਟਰਪਤੀ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਵੀ ਦਿੱਤਾ ਹੈ।ਇਸ ਸੱਦੇ ਬਾਰੇ ਉਨ੍ਹਾਂ ਹਾਂਪੱਖੀ ਹੁੰਗਾਰਾ ਭਰਿਆ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਪਾਣੀਆਂ ਦੇ ਗੰਭੀਰ ਸੰਕਟ ਵਿੱਚ ਫਸਿਆ ਹੋਇਆ ਹੈ। ਸਾਡੀਆਂ ਨਦੀਆਂ ਅਤੇ ਦਰਿਆ ਬੁਰੀ ਤਰ੍ਹਾਂ ਨਾਲ  ਦੂਸ਼ਿਤ ਹੋ ਚੁੱਕੇ ਹਨ।ਧਰਤੀ ਹੇਠਲਾ ਪਾਣੀ ਗੰਧਲਾ ਵੀ ਹੋ ਰਿਹਾ ਹੈ ਤੇ ਤੇਜ਼ੀ ਨਾਲ ਮੁੱਕ ਵੀ ਰਿਹਾ ਹੈ

B11 NEWS