ਗ੍ਰਾਮ ਪੰਚਾਇਤਾਂ ਦੇ ਸਰਪੰਚਾਂ/ਪੰਚਾਂ ਦੀ ਜਿਮਨੀ ਚੋਣ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀਜਿਲ੍ਹਾ ਚੋਣ ਅਫਸਰ ਵਲੋਂ 23 ਮਈ ਤੱਕ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਨ ਦੇ ਨਿਰਦੇਸ਼

B11 NEWS
By -
ਕਪੂਰਥਲਾ, 18 ਮਈ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)
ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜਿਲ੍ਹਾ ਕਪੂਰਥਲਾ ਅੰਦਰ ਜਿਹੜੀਆਂ  ਗ੍ਰਾਮ ਪੰਚਾਇਤਾਂ ਤੇ ਪੰਚਾਂ ਦੀ ਜ਼ਿਮਨੀ ਚੋਣ ਹੋਣੀ ਬਾਕੀ ਹੈ, ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ 23 ਮਈ ਤੱਕ ਸੁਧਾਈ ਦਾ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸਮੂਹ ਐਸ.ਡੀ.ਐਮਜ਼ ਤੇ ਬੀ.ਡੀ.ਪੀ.ਓਜ਼ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜਾਰੀ ਸੁਧਾਈ ਪ੍ਰੋਗਰਾਮ ਅਨੁਸਾਰ ਕਿਹਾ ਗਿਆ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਲਈ ਮਿਤੀ 19, 20 ਤੇ 21 ਮਈ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਜਿਹੜੀਆਂ ਪੰਚਾਇਤਾਂ ਜਾਂ ਪੰਚਾਂ ਲਈ ਜ਼ਿਮਨੀ  ਚੋਣ ਹੋਣੀ ਹੈ, ਉਨ੍ਹਾਂ ਪਿੰਡਾਂ,ਵਾਰਡਾਂ ਵਿਚ ਨਵੀਆਂ ਵੋਟਾਂ ਬਣਾਈਆਂ ਜਾਂ ਕੱਟੀਆਂ ਜਾ ਸਕਣ।

ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੇਵਲ ਉਨ੍ਹਾਂ ਹੀ ਗਰਾਮ ਪੰਚਾਇਤਾਂ  ਜਾਂ ਪਿੰਡਾਂ ਦੇ ਵਾਰਡਾਂ  ਲਈ ਕੀਤਾ ਜਾਣਾ ਹੈ, ਜਿੱਥੇ ਜਿਮਨੀ ਚੋਣਾਂ ਕਰਵਾਈਆਂ ਜਾਣੀਆਂ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਪਿੰਡਾਂ ਜਾਂ ਵਾਰਡਾਂ ਵਿਚ ਸਰਪੰਚ, ਪੰਚ ਲਈ ਜਿਮਨੀ ਚੋਣ ਹੋਣੀ ਹੈ, ਉਹ ਸਬੰਧਿਤ ਲੋਕ ਆਪਣੇ ਐਸ.ਡੀ.ਐਮ. ਕਮ ਈ.ਆਰ.ਓ. ਦੇ ਦਫਤਰ ਨਾਲ ਤਾਲਮੇਲ ਕਰਕੇ ਵੋਟਰ ਸੂਚੀ ਵਿਚ ਸੁਧਾਈ ਕਰਵਾ ਸਕਦੇ ਹਨ।