300 ਤੋਂ ਵੱਧ ਵਿਦਿਆਰਥੀਆਂ ਨੇ ਕੱਢੀ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਐਸ ਡੀ ਐਮ ਵੱਲੋਂ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਦੂਤ ਬਣਨ ਦਾ ਸੱਦਾ

B11 NEWS
By -
ਕਪੂਰਥਲਾ , 21 ਅਪ੍ਰੈਲ (ਲਾਡੀ ,ਦੀਪ ਚੌਧਰੀ,ੳ.ਪੀ ਚੌਧਰੀ)
ਪੰਜਾਬ ਸਰਕਾਰ ਵਲੋੰ “ ਯੁੱਧ ਨਸ਼ੇ ਵਿਰੁੱਧ “ ਗੁਰੂ ਨਾਨਕ ਪ੍ਰੇਮ ਕਰਮਸਰ ਸਕੂਲ ਨਡਾਲਾ ਦੇ 300 ਵਿਦਿਆਰਥੀਆਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ ਰੈਲੀ ਕੱਢੀ । ਰੈਲੀ ਨੂੰ ਐਸ ਡੀ ਐਮ ਡੈਵੀ ਗੋਇਲ਼ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਕਿ ਨਡਾਲਾ ਕਸਬੇ ਵਿਚ ਲੋਕਾਂ ਨੂੰ ਨਸ਼ੇ ਦੀ ਮਾਰ ਬਾਰੇ ਦੱਸਦੇ ਹੋਏ ਵਾਪਸ ਸਕੂਲ ਆ ਕੇ ਸਮਾਪਤ ਹੋਈ । ਐਸ ਡੀ ਐਮ ਡੈਵੀ ਗੋਇਲ਼ ਨੇ ਦੱਸਿਆ ਕਿ ਭੁਲੱਥ ਹਲਕੇ ਦੇ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਲਹਿਰ ਦਾ ਹਿੱਸਾ ਬਣਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਸਕੂਲਾਂ ਅੰਦਰ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸੈਮੀਨਾਰ ਕਰਵਾਉਣ , ਰੈਲੀਆਂ ਕੱਢਣ, ਲੇਖ ਲਿਖਣ ਤੇ ਪੇਂਟਿੰਗ ਆਦਿ ਵਰਗੇ ਮੁਕਾਬਲੇ ਕਰਵਾਏ ਜਾ ਰਹੇ ਹਨ ।
ਸ੍ਰੀ ਗੋਇਲ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਨਸ਼ੇ ਦੇ ਮਾੜੇ ਅਸਰ , ਬਚਾਅ ਬਾਰੇ ਦੱਸਣ ਤਾਂ ਜੋ ਇਸ ਸਮਾਜਿਕ ਕੋਹੜ ਨੂੰ ਰੋਕਿਆ ਜਾ ਸਕੇ ।
ਵਿਦਿਆਰਥੀਆਂ ਵੱਲੋਂ ਹੱਥਾਂ ਵਿੱਚ ਨਸ਼ਾ ਵਿਰੋਧੀ ਨਾਅਰਿਆਂ ਨਾਲ ਲਿਖੀਆਂ ਤਖ਼ਤੀਆਂ ਫੜਕੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ।