ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰ ਬ੍ਰਿਜ ਬਣੇ ਰਾਹਗੀਰਾਂ ਵਾਸਤੇ ਮੁਸੀਬਤ, ਲੋਕਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰੇਲਵੇ ਵਿਭਾਗ ਕੌਲ ਮੁੱਦਾ ਉਠਾਉਣ ਦੀ ਕੀਤੀ ਅਪੀਲ
By -
July 01, 2025
ਸੁਲਾਤਨਪੁਰ ਲੌਧੀ ,ਲਾਡੀ,ੳ.ਪੀ ਚੌਧਰੀ, ਸੁਲਤਾਨਪੁਰ ਲੋਧੀ ਰੇਲਵੇ ਅੰਡਰ ਬ੍ਰਿਜ ਵਿੱਚ ਬਾਰਿਸ਼ ਸ਼ੁਰੂ ਹੋਣ ਦੇ ਹੀ ਪਾਣੀ ਭਰ ਜਾਂਦਾ ਹੈ ਜਿਸ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਉਠਾਣੀ ਪੈਂਦੀ ਹੈ ਹਰ ਦਿਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਛੋਟੇ ਵੱਡੇ ਵਾਹਨ ਉਥੋਂ ਦੀ ਲੰਘਦੇ ਹਨ ਵਾਰਸ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅੰਡਰ ਬ੍ਰਿਜਾਂ ਵਿੱਚ ਕਈ ਫੁੱਟ ਪਾਣੀ ਭਰ ਜਾਂਦਾ ਹੈ ਇਹ ਰੇਲਵੇ ਦੀ ਨਲਾਇਕੀ ਹੈ ਕਿ ਅੰਡਰ ਬ੍ਰਿਜ ਵਿੱਚ ਪਾਣੀ ਦੀ ਨਿਕਾਸੀ ਦੇ ਕੀਤੇ ਗਏ ਪ੍ਰਬੰਧ ਵੀ ਨਾਕਾਮ ਹੁੰਦੇ ਨਜ਼ਰ ਆਉਂਦੇ ਹਨ ਨਿਕਾਸੀ ਵਾਸਤੇ ਰੇਲਵੇ ਵਿਭਾਗ ਵੱਲੋਂ ਪਾਏ ਗਏ ਪੈਪ ਜੋ ਮਿੱਟੀ ਦੇ ਕਾਰਨ ਬੰਦ ਪਏ ਆ ਉਹਨੂੰ ਖੋਲਣ ਦੇ ਲਈ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਵੀ ਕੰਮ ਕੋਸ਼ਿਸ਼ ਨਹੀਂ ਕੀਤੀ ਜਾਂਦੀ ਉਲਟਾ ਪਾਣੀ ਕੱਢਣ ਵਾਸਤੇ ਇੱਕ ਪੰਪ ਲਾ ਕੇ ਪਾਣੀ ਨੂੰ ਕੱਢਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਹਦੇ ਨਾਲ ਰੇਲਵੇ ਦੇ ਹਜ਼ਾਰਾਂ ਰੁਪਏ ਡੀਜ਼ਲ ਤੇ ਖਰਚ ਕਰਕੇ ਅਧਿਕਾਰੀ ਰੇਲਵੇ ਦਾ ਹੀ ਨੁਕਸਾਨ ਕਰਦੇ ਹਨ ਬਾਰਸ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ 100 150 ਪਿੰਡ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨਾਲੋਂ ਕੱਟੇ ਜਾਂਦੇ ਹਨ ਛੋਟੇ ਛੋਟੇ ਬੱਚੇ ਅਤੇ ਸਕੂਲ ਨੂੰ ਜਾਨ ਵਾਲੇ ਵਾਹਨ ਵੀ ਪਾਣੀ ਦੇ ਕਾਰਨ ਤਕਰੀਬਨ ਢਾਈ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਕੋਈ ਦੀਪੇਵਾਲ ਦੀ ਕਰੋਸ ਕਰਕੇ ਆਉਂਦਾ ਹੈ ਕੋਈ ਫੌਜੀ ਕਲੋਨੀ ਵੱਲ ਦੀ ਕਰੋਸ ਕਰਕੇ ਲੰਘਦੇ ਹਨ ਲੋਕਾਂ ਵੱਲੋਂ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਅੰਡਰਵਿਜ ਦੇ ਬਰਸਾਤੀ ਦੇ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਨਾਲ ਹੀ ਉਹਨਾਂ ਅੰਡਰ ਬ੍ਰਿਜ ਉੱਪਰ ਸ਼ੈਡਿੰਗ ਕੀਤੀ ਜਾਵੇ ਤਾਂ ਕੋਈ ਬਰਸਾਤੀ ਪਾਣੀ ਜਿਹੜਾ ਵਿੱਚ ਨਾ ਜਾ ਸਕੇ ।ਧਿਆਨਯੋਗ ਗੱਲ ਇਹ ਹੈ ਕਿ ਸੁਲਤਾਨਪੁਰ ਲੋਧੀ ਤੋਂ ਪਵਿੱਤਰ ਪਿੰਡ ਡੱਲਾ ਸਾਹਿਬ ਵਿਖੇ ਵੀ ਸੰਗਤ ਦਰਸ਼ਨ ਕਰਨ ਲਈ ਜਾਂਦੀ ਹੈ ਉਹਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਸ਼ ਵਿਦੇਸ਼ ਤੇ ਦੂਰੋਂ ਦਿਹਾੜਿਓਂ ਲੋਕ ਚੱਲ ਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਪਰ ਉਹਨਾਂ ਨੂੰ ਵੀ ਪਾਣੀ ਦੇ ਕਾਰਨ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਦੇ ਕੁਝ ਲੋਕਾਂ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰੇਲਵੇ ਵਿਭਾਗ ਕੋਲੋਂ ਇਸ ਦੋਨੇ ਅੰਡਰ ਬ੍ਰਿਜਾਂ ਦਾ ਮਾਮਲਾ ਉਠਾਵੇ ਤਾਂ ਜੋ ਬਰਸਾਤ ਦੇ ਮੌਕੇ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਵਿੱਤਰ ਸ਼ਹਿਰ ਹੋਣ ਕਰਕੇ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਇਸ ਲਈ ਅੰਡਰ ਬ੍ਰਿਜ ਚ ਖੜੇ ਪਾਣੀ ਦੀ ਨਿਕਾਸੀ ਦਾ ਪੂਰੀ ਤਰ੍ਹਾਂ ਨਾਲ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਐਡਵੋਕੇਟ ਰਜਿੰਦਰ ਸਿੰਘ ਰਾਣਾ ਜਨਰਲ ਸਕੱਤਰ ਸੰਯੁਕਤ ਮੋਰਚਾ ਕਪੂਰਥਲਾ ਨੇ ਵੀ ਰੇਲਵੇ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਜੋ ਰੇਲਵੇ ਲਾਈਨਾਂ ਥੱਲੇ ਅੰਡਰ ਬ੍ਰਿਜ ਬਣਾਏ ਗਏ ਹਨ ਉਹਨਾਂ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਪਿੰਡਾਂ ਵਿੱਚੋਂ ਆਉਣ ਵਾਲੀ ਸੰਗਤ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਰੇਲਵੇ ਵਿਭਾਗ ਜਲਦੀ ਤੋਂ ਜਲਦੀ ਅੰਡਰ ਬ੍ਰਿਜ ਵਿੱਚ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕਰੇ।