ਐਸ ਡੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਦੇ ਸਾਹਮਣੇ ਰੇਲਵੇ ਰੋਡ ਤੇ ਲੱਗੇ ਗੰਦਗੀ ਦੇ ਢੇਰ ਦਾ ਦ੍ਰਿਸ਼

B11 NEWS
By -
ਸੁਲਤਾਨਪੁਰ ਲੋਧੀ 9 ਜੁਲਾਈ( ਲਾਡੀ,ੳ.ਪੀ ਚੌਧਰੀ)ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਸੀਵਰੇਜ ਅਤੇ ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰਾਂ ਦਾ ਮੰਦਾ ਹਾਲ ਹੈ ਸਿੱਖਿਆ ਦੇ ਮੰਦਰ ਐਸ .ਡੀ .ਮਾਡਲ ਸੀਨੀਅਰ ਸੈਕੈਂਡਰੀ ਸਕੂਲ ਅਤੇ ਐਸ ,ਡੀ .ਸੀਨੀਅਰ ਸਕੈਂਡਰੀ ਸਕੂਲ   ਦੇ ਲਾਗੇ  ਰੇਲਵੇ ਰੋਡ ਤੇ ਲੱਗੇ ਗੰਦਗੀ ਦੇ ਢੇਰ ਜਿੱਥੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਹਨ ਉਥੇ ਹੀ ਦੂਰ ਦੂਰ ਤੋਂ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਦੀ ਹੈ। ਗੰਦਗੀ ਦੇ ਲੱਗੇ ਢੇਰਾਂ ਨੂੰ ਵੇਖ ਕੇ ਸੰਗਤ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ ਕਿਉਂਕਿ ਨਜਦੀਕ ਰੇਲਵੇ ਸਟੇਸ਼ਨ ਹੋਣ ਕਰਕੇ ਰੋਜ਼ਾਨਾ ਵੱਡੀ ਤਾਦਾਦ ਦੇ ਵਿੱਚ ਸੰਗਤ ਗੁਰੂ ਧਰਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਅਤੇ ਸਕੂਲ ਆਉਣ ਵਾਲੇ ਬੱਚਿਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ, ਨਗਰ ਕੌਂਸਲ ਦੇ ਪ੍ਰਧਾਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਤੇ ਸਕੂਲ ਹੋਣ ਕਰਕੇ ਇਥੋਂ ਸਵੇਰੇ 8 ਵਜੇ ਤੋਂ ਪਹਿਲਾਂ  ਹੀ ਗੰਦਗੀ ਦੇ ਢੇਰ ਚੱਕੇ ਜਾਣ । ਪ੍ਰੰਤੂ ਪ੍ਰਧਾਨ ਦੇ ਆਸ਼ਵਾਸਨ ਦੇਣ ਦੇ ਬਾਵਜੂਦ ਵੀ ਗੰਦਗੀ ਦੇ ਢੇਰ ਢਾਈ .ਤਿੰਨ ਵਜੇ ਤੋਂ ਪਹਿਲਾਂ ਨਹੀਂ ਚੱਕੇ ਜਾ ਰਹੇ ਜਿਸ ਕਾਰਨ ਬੱਚਿਆਂ ਅਤੇ ਆਉਣ ਵਾਲੇ ਸੰਗਤ ਨੂੰ ਭਾਰੀ ਠੇਸ ਪਹੁੰਚਦੀ ਹੈ। ਜਗਪਾਲ ਸਿੰਘ ਚੀਮਾ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ  ਨੇ ਕਿਹਾ ਹੈ ਕਿ ਇਹ ਬਹੁਤ ਹੀ ਮਾੜਾ ਹੈ ਕਿ ਰੇਲਵੇ ਸਟੇਸ਼ਨ ਤੋਂ ਐਸਡੀ ਸਕੂਲ ਦੇ ਲਾਗੇ ਲੱਗੇ ਗੰਦਗੀ ਦੇ ਢੇਰ ਸਮੇਂ ਸਿਰ ਨਾ ਚੁੱਕਣ ਕਰਕੇ ਜਿੱਥੇ ਸਕੂਲ ਦੇ ਬੱਚਿਆਂ ਲਈ ਪਰੇਸ਼ਾਨੀ ਪੇਸ਼ ਆਉਂਦੀ ਹੈ ਉੱਥੇ ਹੀ ਦੂਰ ਦੂਰ ਤੋਂ ਜੋ ਸੰਗਤ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਉਹਨਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦਗੀ ਦੇ ਢੇਰ  ਸਵੇਰ 8 ਵਜੇ ਤੋਂ ਪਹਿਲਾਂ ਪਹਿਲਾਂ ਚੱਕੇ ਜਾਣ ਤਾਂ ਜੋ ਆਉਣ ਵਾਲੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ
ਇਸ ਸਬੰਧ ਚ ਸਕੂਲ ਦੇ ਪ੍ਰਿੰਸੀਪਲ ਪਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਸਕੂਲ ਦੇ ਲਾਗੇ ਲੱਗੇ ਗੰਦਗੀ ਦੇ ਢੇਰ ਜੋ ਸਮੇਂ ਸਿਰ ਨਾ ਚੁੱਕਣ ਕਰਕੇ ਜਿੱਥੇ ਬਦਬੋ ਮਾਰਦੇ ਹਨ ਉਥੇ ਹੀ ਬਿਮਾਰੀਆਂ ਫੈਲਣ ਦਾ ਡਰ ਹੈ ਕਿਉਂ ਨਿੱਕੇ ਨਿੱਕੇ ਬੱਚੇ ਸਕੂਲਾਂ ਚ ਪੜ੍ਹਦੇ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦਗੀ ਦੇ ਢੇਰ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਚੱਕੇ ਜਾਣ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋ ਸਕੇ ।ਆਉਣ ਜਾਣ ਵਾਲੀ ਸੰਗਤ ਦੇ  ਨਾਲ ਸਕੂਲ ਦੇ ਬੱਚਿਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ  ਨਾ ਕਰਨਾ ਪਏ।  ਤਾਂ ਜੋ ਬੱਚਿਆਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ, ਇਸ ਸਬੰਧ ਵਿੱਚ ਕਿਸਾਨ ਨੇਤਾ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਸਾਰੇ ਸ਼ਹਿਰ ਵਿੱਚ ਸੀਵਰੇਜ ਦੇ ਨਾਂ ਤੇ ਪਟ ਪਟਈਆ ਕੀਤਾ ਹੋਇਆ ਹੈ ਲੋਕਾਂ ਦਾ ਜੀਣਾ ਮੁਹਾਰ ਹੋਇਆ ਹੈ ਜਿਸ ਦੇ ਨਾਲ ਪਾਣੀ ਪੀਣ ਦੀ ਸਮੱਸਿਆ ਅਤੇ ਸੀਵਰਜ ਆਮ ਜਾਮ ਵੇਖਣ ਨੂੰ ਮਿਲਦਾ ਹੈ। ਉਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰੇਲਵੇ ਰੋਡ ਤੇ ਸਕੂਲ ਦੇ ਲਾਗੇ ਗੰਦਗੀ ਦੇ ਢੇਰਾਂ ਨੂੰ ਜਲਦੀ ਤੋਂ ਜਲਦੀ ਸਵੇਰੇ 8 ਵਜੇ ਤੋਂ ਪਹਿਲਾਂ ਚੁੱਕਣ ਦੇ ਪ੍ਰਬੰਧ ਕੀਤੇ ਜਾਣ  ਉਹਨਾਂ ਨੇ ਕਿਹਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਰੇਲਵੇ ਸਟੇਸ਼ਨ ਤੋਂ ਸੰਗਤ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਤਾਂ ਉਹ ਸੀਵਰੇਜ ਦਾ ਗੰਦਾ ਪਾਣੀ ਅਤੇ ਸਕੂਲ ਦੇ ਸਾਹਮਣੇ ਲੱਗੇ ਗੰਦਗੀ ਦੇ ਢੇਰ ਵੇਖ ਕੇ  ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ । ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲ ਮੈਂਬਰ ਐਸਜੀਪੀਸੀ ਨੇ ਨੇ ਕਿਹਾ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਨਗਰ ਕੌਂਸਲ ਵੱਲੋਂ ਇਸ ਕੰਮ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸ਼ਹਿਰ ਵਿੱਚ ਥਾਂ ਥਾਂ ਤੇ ਸੀਵਰੇਜ ਬੰਦ ਦੀ ਸਮੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਬੇਰ ਸਾਹਿਬ ਪਹੁੰਚਣ ਵਾਲੀ ਸੰਗਤ ਅਕਸਰ ਰੇਲਵੇ ਸਟੇਸ਼ਨ ਗੱਡੀਆਂ ਰਾਹੀਂ  ਪਹੁੰਚਦੀ ਹ ਉਥੋਂ ਪੈਦਲ ਹੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਜਦੋਂ ਉਹਨਾਂ ਨੂੰ ਐਸ ਡੀ.ਸੀਨੀਅਰ ਸਕੈਂਡਰੀ ਸਕੂਲ ਦੇ ਲਾਗੇ ਗੰਦਗੀ ਦੇ ਢੇਰ ਅਤੇ ਸੀਵਰੇਜ ਦਾ ਗੰਦਾ ਪਾਣੀ ਦੇਖਣ ਨੂੰ ਮਿਲਦਾ ਹੈ ਤੇ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ , ਉਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਵਿੱਚ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ  ਸਕੂਲ ਲਾਗੇ ਖੜੇ ਗੰਦੇ ਪਾਣੀ ਨੂੰ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਇਹ ਸਮੱਸਿਆ ਹੈ ਐਸਡੀ ਸਕੂਲ ਰੇਲਵੇ ਰੋਡ ਤੇ ਲੱਗੇ ਗੰਦਗੀ ਦੇ ਢੇਰਾਂ ਨੂੰ ਜਲਦੀ ਤੋਂ ਜਲਦੀ ਉੱਥੇ ਚੁਕਾਉਂਦੇ ਪ੍ਰਬੰਧ ਕੀਤੇ ਜਾਣਗੇ ਇਸ ਲਈ ਉਹਨਾਂ ਨੇ ਅਧਿਕਾਰੀਆਂ ਦੀ ਡਿਊਟੀ ਲਾਈ ਹੈ