ਯੁੱਧ ਨਸ਼ੇ ਵਿਰੁੱਧ ‘’ ਅਭਿਆਨ: 5 ਨਸ਼ੀਲੇ ਪਦਾਰਥਾਂ ਅਤੇ ਨਜਾਇਜ਼ ਸ਼ਰਾਬ ਸਮੇਤ ਕਾਬੂ ।
ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਦੌਰਾਨ ਸ਼ੱਕੀ ਵ੍ਹੀਕਲ ਕੀਤੇ ਬੰਦ
ਸੁਲਤਾਨਪੁਰ ਲੋਧੀ, 9 ਮਾਰਚ, ਲਾਡੀ, ੳ ਪੀ, ਚੌਧਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸਾ ਨਿਰਦੇਸ਼ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਗੌਰਵ ਤੂਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀ ਨਿਗਰਾਨੀ ਹੇਠ ਜ਼ਿਲੇ ਭਰ ਵਿੱਚ ਡਰੱਗ ਹੌਟਸਪੋਟਸ ਏਰੀਆ ਵਿੱਚ CASO ਓਪਰੇਸਨ ਅਯੋਜਿਤ ਕੀਤਾ ਗਿਆ ਅਤੇ ਮਾੜੇ ਅਨਸਰਾ ਦੀ ਭਾਲ ਲਈ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਦੀ ਚੈੱਕਿੰਗ ਕੀਤੀ ਗਈ ।
“ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਪੂਰੇ ਜੋਸ਼ ਅਤੇ ਤਾਕਤ ਨਾਲ ਅੱਗੇ ਵਧਾਉਂਦੇ ਹੋਏ ਜ਼ਿਲੇ ਭਰ ਵਿਚ ਡਰੱਗ ਹੌਟਸਪੌਟਸ ਏਰੀਆ ਵਿੱਚ CASO ਅਪਰੇਸ਼ਨ ਤਹਿਤ 20 ਥਾਵਾ ਤੇ ਛਾਪੇ ਮਾਰੇ ਗਏ ਹਨ ਅਤੇ ਮਾੜੇ ਅਨਸਰਾ ਦੀ ਚੈਕਿੰਗ ਕੀਤੀ ਗਈ। ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਭਰ ਵਿੱਚ ਕੁੱਲ 05FIR ਦਰਜ ਕੀਤੀਆਂ ਗਈਆਂ, ਜਿਸ ਵਿੱਚ 05ਵਿਅਕਤੀਆਂ ਨੂੰ NDPS ACT ਅਤੇ Excise Act ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਸੋ 265 ਹੈਰੋਇਨ, 302 ਨਸ਼ੀਲੀਆਂ ਗੋਲੀਆਂ 246 ਪੋਪੀ ਹਸਕਪਲਾਟ ਜਿਸ ਦਾ ਕੁਲ ਵਜ਼ਨ 12 ਕਿਲੋਗ੍ਰਾਮ ਅਤੇ 18000 ਮਿ.ਲੀ ਠੇਕਾ ਸ਼ਰਾਬ ਬਰਾਮਦ ਕੀਤੀ ਗਈ।
ਇਸ ਤੋ ਇਲਾਵਾ ਜ਼ਿਲੇ ਭਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਸਾਰੀਆ ਸਬ ਡਿਵੀਜ਼ਨਾਂ ਵਿੱਚ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ ਅਤੇ 5 ਸ਼ੱਕੀ ਵਹਿਕਲਾ ਨੂੰ ਬੰਦ ਕੀਤਾ ਗਿਆ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣ ਕਰਦੇ ਹੋਏ 31 ਚਲਾਨ ਕੀਤੇ ਗਏ।
ਯੁੱਧ ਨਸ਼ੇ ਵਿਰੁੱਧ ‘’ ਅਭਿਆਨ: 5 ਨਸ਼ੀਲੇ ਪਦਾਰਥਾਂ ਅਤੇ ਨਜਾਇਜ਼ ਸ਼ਰਾਬ ਸਮੇਤ ਕਾਬੂ ।ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਦੌਰਾਨ ਸ਼ੱਕੀ ਵ੍ਹੀਕਲ ਕੀਤੇ ਬੰਦ
By -
March 09, 2025