ਸੁਲਤਾਨਪੁਰ ਲੋਧੀ,
14 ਜੂਨ,ਲਾਡੀ,ਦੀਪ ਚੌਧਰੀ,ੳ.ਪੀ,
66 ਕੇ ਵੀ ਗ੍ਰਿਡ ਸਬ ਸਟੇਸ਼ਨ ਤਲਵੰਡੀ ਮਾਧੋ ਵਿਖੇ ਭਾਰੀ ਗਰਮੀ ਨੂੰ ਵੇਖਦੇ ਹੋਏ ਪਾਵਰਕਾਮ ਵਿਭਾਗ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਪਾਵਰ ਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਇਲਾਕਾ ਦੇ ਸਰਪੰਚਾਂ ਪੰਚਾਇਤ ਮੈਂਬਰਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਨਿਭਾਈ। ਸੇਵਾਦਾਰਾਂ ਵੱਲੋਂ ਅਦਬ ਸਤਿਕਾਰ ਨਾਲ ਸੰਗਤਾਂ ਨੂੰ ਰੋਕ ਕੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਛਕਾਏ ਗਏ। ਇੰਜੀਨੀਅਰ ਜੇ ਈ ਗੁਰਪ੍ਰੀਤ ਸਿੰਘ ਸਰਕਲ ਸਕੱਤਰ ਟੀਐਸਯੂ ਨੇ ਸਮੂਹ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਜੀ: ਗੁਰਪ੍ਰੀਤ ਸਿੰਘ ਜੇਈ ਆਪਰੇਸ਼ਨ, ਇੰਜੀ: ਸਤਨਾਮ ਸਿੰਘ, ਜੇਈ ਸੀ ਸਟੇਸ਼ਨ, ਰਿਟਾਇਰਡ ਇੰਜੀ: ਸੁਖਵਿੰਦਰ ਸਿੰਘ ਜੇਈ ਸੀ ਸਟੇਸ਼ਨ, ਯਾਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਜਿਤ ਤੇ ਸੁਖਜੀਤ ਚਾਰੋਂ ਏ ਐਲ ਐਮ, ਹਰਵਿੰਦਰ, ਸਾਧੂ, ਫਤਿਹ ਸਿੰਘ, ਗੁਰਪ੍ਰੀਤ ਸਿੰਘ ਰਾਜੂ ਤੇ ਲਵਪ੍ਰੀਤ ਸਿੰਘ ਸਾਰੇ ਸੀ ਐਚ ਬੀ, ਸੰਦੀਪ ਸਿੰਘ ਤੇ ਨਵਦੀਪ ਸਿੰਘ ਆਰ ਟੀ ਐਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਨਿਭਾਈ।
ਠੰਡੇ ਮਿੱਠੇ ਜਲ ਦੀ ਛਬੀਲ ਅਤੇ ਅਤੁੱਟ ਲੰਗਰ ਲਗਾਏ ਗਏ 66 ਕੇ ਵੀ ਗ੍ਰਿਡ ਸਬ ਸਟੇਸ਼ਨ ਤਲਵੰਡੀ ਮਾਧੋ ਵਿਖੇ ਛਬੀਲ ਅਤੇ ਲੰਗਰ ਵਰਤਾਏ ਗਏ
By -
June 14, 2025