ਡਾਕਟਰ ਭੀਮ ਅੰਬੇਡਕਰ ਸਾਹਿਬ ਦਾ ਮਿਸ਼ਨ ਘਰ ਘਰ ਪਹੁੰਚਾਉਣ ਲਈ ਨੌਜਵਾਨ ਆਗੂਆਂ ਦੀ ਲੋੜ ਹੈ ਅਤੇ ਨੌਜਵਾਨ ਆਗੂ ਹੀ ਘਰ ਘਰ ਜਾ ਕੇ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਾ ਸਕਦੇ ਹਨ

B11 NEWS
By -
ਸੁਲਤਾਨ ਪੁਰ ਲੋਧੀ, 30 ਅਪ੍ਰੈਲ ,ਲਾਡੀ,ਦੀਪ ਚੌਧਰੀ,ੳ ਪੀ ਚੌਧਰੀ,  ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਹਸਪਤਾਲ ਰੋਡ ਸੁਲਤਾਨਪੁਰ ਲੋਧੀ ਵਿੱਚ ਨਰੇਸ਼ ਸਹੋਤਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ  ਦੇ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਚ ਪਹੁੰਚੇ ।ਇਸ  ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਬੋਵਾਲ ਨੇ ਕਿਹਾ ਕਿ ਡਾਕਟਰ ਭੀਮ  ਅੰਬੇਡਕਰ ਸਾਹਿਬ ਦਾ ਮਿਸ਼ਨ ਘਰ ਘਰ ਪਹੁੰਚਾਉਣ ਲਈ ਨੌਜਵਾਨ ਆਗੂਆਂ ਦੀ ਲੋੜ ਹੈ ਅਤੇ ਨੌਜਵਾਨ ਆਗੂ ਹੀ ਘਰ ਘਰ ਜਾ ਕੇ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਾ ਸਕਦੇ ਹਨ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਜੱਬੋਵਾਲ ਨੇ ਕਿਹਾ ਕਿ ਉਹਨਾਂ ਦੇ ਮਿਸ਼ਨ ਤਹਿਤ ਹੀ ਸਾਨੂੰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣੀ ਚਾਹੀਦੀ ਹੈ ਅਤੇ ਰਾਜਨੀਤੀ ਕਰਨ ਵਾਸਤੇ ਸੰਘਰਸ਼ ਕਰਨਾ ਚਾਹੀਦਾ ਹੈ। ਅਤੇ ਇਕੱਠੇ ਹੋਣਾ ਚਾਹੀਦਾ ਹੈ। ਤਾਂ ਹੀ ਅੰਬੇਡਕਰ ਸਾਹਿਬ ਦਾ ਮਿਸ਼ਨ ਪੂਰਾ ਕੀਤਾ ਜਾ ਸਕਦਾ ਹੈ। ਇਸ ਮੌਕੇ ਪਾਰਟੀ ਵਿੱਚ ਕੁਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਨਰੇਸ਼ ਸਹੋਤਾ ਨੂੰ ਜਿਲਾ ਕਪੂਰਥਲਾ ਦਾ ਉਪ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ ਅਤੇ ਦੇਵੀ ਦਿਆਲ ਨੂੰ ਵਾਰਡ ਪ੍ਰਧਾਨ ਅਤੇ ਕਾਰਮ ਰਾਜ ਨੂੰ ਸਰਕਲ ਪ੍ਰਧਾਨ ਲਖਵਿੰਦਰ ਸਿੰਘ ਨੂੰ ਯੂਨਿਟ ਪ੍ਰਧਾਨ ਪਿੱਥੋਰਾਹ ਅਤੇ ਮਨਜੀਤ ਸਿੰਘ ਪੰਮਾ ਯੂਨਿਟ ਪ੍ਰਧਾਨ ਨਿਯੁਕਤ ਕੀਤੇ ਗਏ ਇਸ ਮੀਟਿੰਗ ਵਿੱਚ ਬਲਦੇਵ ਸਿੰਘ ਜਨਰਲ ਸਕੱਤਰ ,ਨਰੇਸ਼ ਸਹੋਤਾ ਤੋਂ ਇਲਾਵਾ ਕਸ਼ਮੀਰ ਸਿੰਘ ਮੋਮੀ ਵਿਸ਼ਾਲ ਸਹੋਤਾ ਰੋਹਨ ਕੁਮਾਰ ਸਰਜੀਤ ਸਿੰਘ ਹੰਸਰਾਜ ਕਾਰਤਿਕ ਰੂਬੀ ਪ੍ਰਿੰਸ ਸ਼ਨੀ ਰਜਤ ਨਵਦੀਪ ਨਵਜੋਤ ਸਿੰਘ ਆਦਿ ਹਾਜ਼ਰ ਸੀ।