ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਮਈ ਦਿਵਸ ਮੌਕੇ ਸਮਾਗਮ20 ਮਈ ਨੂੰ ਇੱਕ ਰੋਜ਼ਾ ਦੇਸ਼ ਵਿਆਪੀ ਹੜਤਾਲ ਕਰਨ ਦਾ ਲਿਆ ਫੈਸਲਾ

B11 NEWS
By -
ਸੁਲਤਾਨਪੁਰ ਲੋਧੀ,1ਮਈ ,ਲਾਡੀ,ਦੀਪ  ਚੌਧਰੀ,ੳ.ਪੀ ਚੌਧਰੀ
ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਵੱਲੋਂ ਕਿਸਾਨਾਂ, ਮੁਲਾਜ਼ਮਾਂ, ਔਰਤਾਂ ਅਤੇ ਮਜ਼ਦੂਰਾਂ ਦੇ ਸਹਿਯੋਗ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਥਾਨਕ ਚੌਂਕ ਚੇਲਿਆਂ ਵਿਖੇ ਮਈ ਦਿਵਸ ਦੇ ਸੰਬੰਧ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਝੰਡਾ ਚੜਾਉਣ ਦੀ ਰਸਮ ਨਰੇਗਾ ਯੂਨੀਅਨ ਦੀ ਆਗੂ ਬੀਬੀ ਰੀਟਾ ਦੇਵੀ ਵੱਲੋਂ ਨਿਭਾਈ ਗਈ ਹੈ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰੇ ਵੀ ਲਗਾਏ ਗਏ। ਉਪਰੰਤ ਚੌਂਕ ਚੇਲਿਆਂ ਵਿਖੇ ਇੱਕ ਰੈਲੀ ਕੀਤੀ ਗਈ ਜਿਸ ਨੂੰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ, ਸੰਯੁਕਤ ਕਿਸਾਨ ਮੋਰਚਾ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾਸਟਰ ਚਰਨ ਸਿੰਘ ਕਿਸਾਨ ਆਗੂ, ਪ੍ਰਤਾਪ ਸਿੰਘ ਮੋਮੀ, ਦਿਆਲ ਸਿੰਘ ਦੀਪੇਵਾਲ, ਅਮਰਜੀਤ ਸਿੰਘ ਟਿੱਬਾ ਅਤੇ ਨਿਰਮਲ ਸਿੰਘ ਪੇਂਡੂ ਮਜ਼ਦੂਰ ਯੂਨੀਅਨ ਨੇ ਵੀ ਸੰਬੋਧਨ ਕੀਤਾ। 
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਈ ਦਿਵਸ ਦੇ ਸ਼ਹੀਦਾਂ ਵਲੋਂ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਗਏ 44 ਕਾਨੂੰਨ ਤੋੜ ਕੇ ਕੋਡਾਂ ਵਿੱਚ ਬਦਲ ਦਿੱਤੇ ਹੋਏ ਹਨ, ਯੂਨੀਅਨ ਬਣਾਉਣ ਦੇ ਅਧਿਕਾਰ ਖੋਹੇ ਜਾ ਰਹੇ ਹਨ ਅਤੇ ਕੰਮ ਦੀ ਦਿਹਾੜੀ  8 ਤੋਂ 12 ਘੰਟੇ ਕਰਨ ਲਈ ਕਾਨੂੰਨ ਬਣਾ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਵੀ 2023 ਵਿੱਚ ਨੋਟੀਫਿਕੇਸ਼ਨ ਕਰ ਦਿੱਤਾ ਹੋਇਆ ਹੈ ਤੇ ਇਸ ਕਾਨੂੰਨ ਨਾਲ ਮਜ਼ਦੂਰਾਂ ਦੀ ਲੁੱਟ ਹੋਵੇਗੀ। ਉਹਨਾਂ ਦੱਸਿਆ ਕਿ ਭਾਰਤ ਦੀਆਂ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ 20 ਮਈ ਨੂੰ ਇੱਕ ਦਿਨਾਂ ਦੇਸ਼ ਵਿਆਪੀ ਹੜਤਾਲ ਕਰਨ ਦਾ ਫੈਸਲਾ ਵੀ ਕੀਤਾ ਹੈ। ਉਨਾਂ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਨਰੇਗਾ ਯੂਨੀਅਨਾਂ ਨੂੰ ਇੱਕ ਰੋਜ਼ਾ 20 ਮਈ ਦੀ ਹੜਤਾਲ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਰੈਲੀ ਵਿੱਚ ਹੋਰਨਾ ਤੋਂ ਇਲਾਵਾ ਅਮਰੀਕ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਕਰਤਾਰ ਸਿੰਘ, ਮਨਜੀਤ ਸਿੰਘ, ਉਦੇ ਰਾਮ, ਤਬਾਰਕ, ਸੁਰਜੀਤ ਕੁਮਾਰ, ਪਰਸਨ ਸਿੰਘ, ਗੁਰਚਰਨ ਸਿੰਘ, ਭਜਨ ਸਿੰਘ, ਮੱਖਣ ਸਿੰਘ, ਸੰਤਾਂ ਸਿੰਘ, ਬਚਨ ਸਿੰਘ, ਜਗਿੰਦਰ ਸਿੰਘ, ਬੂਟਾ ਸਿੰਘ, ਕਮਲਜੀਤ ਸਿੰਘ, ਸੁਖਦੇਵ ਰਾਜ, ਗੁਰਦੇਵ ਸਿੰਘ, ਹਰਵਿੰਦਰ ਸਿੰਘ, ਸੁਰਜੀਤ ਸਿੰਘ ਠੱਟਾ, ਮਲਕੀਤ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਵਿਸਾਖਾ ਸਿੰਘ, ਜਗਤਾਰ ਸਿੰਘ, ਗਰਦੌਰ ਸਿੰਘ, ਅਜੀਤ ਸਿੰਘ, ਨਿਰੰਜਨ ਸਿੰਘ, ਨਿੰਦਰ ਸਿੰਘ, ਗੋਪ ਚੰਦ, ਲਾਡੀ, ਮੰਗਤ ਰਾਮ, ਬਖਸ਼ਿਸ਼ ਸਿੰਘ, ਰਾਜਪ੍ਰੀਤ ਸਿੰਘ, ਬਲਵਿੰਦਰ ਕੌਰ, ਕੰਤੋ, ਦਲਵੀਰ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ, ਅਜੀਤ ਰਾਮ ਆਦਿ ਵੀ ਸ਼ਾਮਿਲ ਸਨ।