ਐਸਡੀ ਸੀਨੀਅਰ ਸਕੈਂਡਰੀ ਸਕੂਲ ਦੇ ਸਾਹਮਣੇ ਰੇਲਵੇ ਰੋਡ ਤੇ ਖੜੇ ਗੰਦੇ ਸੀਵਰੇਜ ਦੇ ਪਾਣੀ ਦਾ ਦ੍ਰਿਸ਼

B11 NEWS
By -
ਸੁਲਤਾਨਪੁਰ ਲੋਧੀ 15 ਮਈ( ਲਾਡੀ,ੳ.ਪੀ ਚੌਧਰੀ)ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਸੀਵਰੇਜ ਦਾ ਵੀ ਮੰਦਾ ਹਾਲ ਹੈ ਤਿੰਨ ਚਾਰ ਦਿਨ ਤੋਂ ਐਸ ,ਡੀ ਸੀਨੀਅਰ ਸਕੈਂਡਰੀ ਸਕੂਲ ਦੀ ਦੀਵਾਰ ਦੇ ਲਾਗੇ  ਰੇਲਵੇ ਰੋਡ ਵਿਖੇ ਸੀਵਰੇਜ ਬੰਦ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਫਿਰ ਰਿਹਾ ਹੈ ਸਕੂਲ ਆਉਣ ਵਾਲੇ ਬੱਚਿਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ
ਇਸ ਸਬੰਧ ਚ ਸਕੂਲ ਦੇ ਪ੍ਰਿੰਸੀਪਲ ਪਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਸਕੂਲ ਦੇ ਸਾਹਮਣੇ ਦੀਵਾਰ ਦੇ ਲਾਗੇ ਸੀਵਰੇਜ ਦਾ ਕਈ ਦਿਨਾਂ ਤੋਂ ਗੰਦਾ ਪਾਣੀ ਸੜਕ ਤੇ ਫਿਰ ਰਿਹਾ ਹੈ ਔਰ ਬਦਬੋ ਬਹੁਤ ਮਾਰ ਰਿਹਾ ਹੈ ਆਉਣ ਜਾਣ ਵਾਲੀ ਸੰਗਤ ਦੇ  ਨਾਲ ਸਕੂਲ ਦੇ ਬੱਚਿਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੀਵਰੇਜ ਦੇ ਗੰਦੇ ਪਾਣੀ ਦੀ ਬਦਬੂ ਕਾਰਨ ਸਕੂਲ ਚ ਪਹਿਲੀ ਤੋਂ ਲੈ ਕੇ ਬਾਹਰਵੀਂ ਕਲਾਸ ਤੇ ਪੜ੍ਹਦੇ ਬੱਚਿਆਂ ਵਿੱਚ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ  ਸੋ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦੇ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ, ਇਸ ਸਬੰਧ ਵਿੱਚ ਕਿਸਾਨ ਨੇਤਾ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਸਾਰੇ ਸ਼ਹਿਰ ਵਿੱਚ ਸੀਵਰੇਜ ਦੇ ਨਾਂ ਤੇ ਪਟ ਪਟਈਆ ਕੀਤਾ ਹੋਇਆ ਹੈ ਲੋਕਾਂ ਦਾ ਜੀਣਾ ਮੁਹਾਰ ਹੋਇਆ ਹੈ ਜਿਸ ਦੇ ਨਾਲ ਪਾਣੀ ਪੀਣ ਦੀ ਸਮੱਸਿਆ ਅਤੇ ਸੀਵਰਜ ਆਮ ਜਾਮ ਵੇਖਣ ਨੂੰ ਮਿਲਦਾ ਹੈ। ਉਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰੇਲਵੇ ਰੋਡ ਤੇ ਸਕੂਲ ਦੇ ਲਾਗੇ ਬੰਦ ਸੀਵਰੇਜ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਸੜਕ ਤੇ ਖੜਾ ਗੰਦਾ ਪਾਣੀ ਦੇ ਕਾਰਨ ਕੋਈ ਪਰੇਸ਼ਾਨੀ ਨਾ ਆਵੇ ਉਹਨਾਂ ਨੇ ਕਿਹਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਰੇਲਵੇ ਸਟੇਸ਼ਨ ਤੋਂ ਸੰਗਤ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਤਾਂ ਉਹ ਸੀਵਰੇਜ ਦਾ ਗੰਦਾ ਪਾਣੀ ਅਤੇ ਸਕੂਲ ਦੇ ਸਾਹਮਣੇ ਲੱਗੇ ਗੰਦਗੀ ਦੇ ਢੇਰ ਵੇਖ ਕੇ  ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ । ਇਸ ਮੌਕੇ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਕਿਹਾ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਨਗਰ ਕੌਂਸਲ ਵੱਲੋਂ ਇਸ ਕੰਮ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸ਼ਹਿਰ ਵਿੱਚ ਥਾਂ ਥਾਂ ਤੇ ਸੀਵਰੇਜ ਬੰਦ ਦੀ ਸਮੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਬੇਰ ਸਾਹਿਬ ਪਹੁੰਚਣ ਵਾਲੀ ਸੰਗਤ ਅਕਸਰ ਰੇਲਵੇ ਸਟੇਸ਼ਨ ਗੱਡੀਆਂ ਰਾਹੀਂ  ਪਹੁੰਚਦੀ ਹ ਉਥੋਂ ਪੈਦਲ ਹੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਜਦੋਂ ਉਹਨਾਂ ਨੂੰ ਐਸ ਡੀ.ਸੀਨੀਅਰ ਸਕੈਂਡਰੀ ਸਕੂਲ ਦੇ ਲਾਗੇ ਗੰਦਗੀ ਦੇ ਢੇਰ ਅਤੇ ਸੀਵਰੇਜ ਦਾ ਗੰਦਾ ਪਾਣੀ ਦੇਖਣ ਨੂੰ ਮਿਲਦਾ ਹੈ ਤੇ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ , ਉਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਵਿੱਚ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ  ਸਕੂਲ ਲਾਗੇ ਖੜੇ ਗੰਦੇ ਪਾਣੀ ਨੂੰ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਇਹ ਸਮੱਸਿਆ ਹੈ ਕਿਉਂਕਿ ਸੀਵਰੇਜ ਜਾਮ ਹੋਣ ਦੇ ਕਾਰਨ ਪਾਣੀ ਅਕਸਰ ਖੜਾ ਰਹਿੰਦਾ ਹੈ ਇਸ ਲਈ ਉਹਨਾਂ ਨੇ ਅਧਿਕਾਰੀਆਂ ਦੀ ਡਿਊਟੀ ਲਾਈ ਹੈ ਕਿ ਉਹ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ।